ਕੁੜੀਆਂ ਦੀਆਂ ਬੋਲੀਆਂ

♥ ਬਾਰੀ ਬਰਸੀ ਖੱਟਣ ਗਿਆ ਸੀ,  ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕ ਲਿਆਂਦਾ 'ਜਨਾਬ' ਭੰਗੜਾ ਤਾਂ ਸਜਦਾ ਜਦ ਦੇ ਗਿਆ JBS ਜਵਾਬ

♥ਜੇ ਮੁੰਡਿਆ ਤੂ ਮੇਰੀ ਤੋਰ ਦੇਖਣੀ, ਜੇ ਮੁੰਡਿਆ ਤੂ ਮੇਰੀ ਤੋਰ ਦੇਖਣੀ, 

ਮਟਕਾ ਲੈਦੇ ਚਾਂਦੀ ਦਾ, ਲੱਕ ਹਿਲਦਾ ਮਾਜਾਜਨ ਜਾਂਦੀ ਦਾ, ਲਕ ਹਿਲਦਾ ਮਾਜਾਜਨ ਜਾਂਦੀ ਦਾ .......... 

♥ ਸਾਰੇ ਤਾ ਗਹਿਣੇ ਮੇਰੇ ਮਾ‌ਪ‌ਿਆਂ ਨੇ ਪਾਏ, ਸਾਰੇ ਤਾ ਗਹਿਣੇ ਮੇਰੇ ਮਾ‌ਪ‌ਿਆਂ ਨੇ ਪਾਏ,

 ਇਕੋ ਤਵੀਤ ਤੇਰੇ ਘਰ ਦਾ ਨੀ, ਜਦੋ ਲੜਦਾ ਤੇ ਲਾਦੇ-ਲਾਦੇ ਕਰਦਾ ਨੀ, ਜਦੋ ਲੜਦਾ ਤੇ ਲਾਦੇ-ਲਾਦੇ ਕਰਦਾ ਨੀ........... 


♥ ਸਾਰੇ ਤਾ ਗਹਿਣੇ ਮੇਰੇ ਮਾ‌ਪ‌ਿਆਂ ਨੇ ਪਾਏ, ਸਾਰੇ ਤਾ ਗਹਿਣੇ ਮੇਰੇ ਮਾ‌ਪ‌ਿਆਂ ਨੇ ਪਾਏ,

 ਇਕੋ ਤਵੀਤ ਮੇਰੇ ਜੇਠ ਦਾ ਨੀ, ਜਦੋ ਲੜਦਾ ਤੇ ਟੇਡਾ-ਟੇਡਾ ਦੇਖਦਾ ਨੀ, ਜਦੋ ਲੜਦਾ ਤੇ ਟੇਡਾ-ਟੇਡਾ ਦੇਖਦਾ ਨੀ........


♥ ਮੇਨੂੰ ਕੇਹੰਦਾ ਸੂਟ ਨੀ ਪੋਂਦੀ,ਮੇਨੂੰ ਕੇਹੰਦਾ ਸੂਟ ਨੀ ਪੋਂਦੀ,,

 ਸੂਟ ਪਾ ਲਿਆ ਸੜਦਾ ਨੀ, ਜੇਠ ਦੀ ਨਜਰ ਬੁਰੀ ਗੋਡਿਆਂ ਪਨੇ ਤੱਕਦਾ ਨੀ.......


♥ ਪਿੰਡਾਂ ਵਿਚੋ ਪਿੰਡ ਸੁਣੀਦਾ ਪਿੰਡ ਸੁਣੀਦਾ ਮਾਰੀ,
ਮਾਰੀ ਦੀਆਂ ਦੋ ਕੁੜੀਂਆਂ ਇਕ ਪਤਲੀ ਤੇ ਇਕ ਭਾਰੀ,
ਪਤਲੀ ਦਾ ਤਾਂ ਵਿਆਹ ਹੋ ਗਿਆ , ਭਾਰੀ ਰਿਹ ਗਈ ਕੁਆਰੀ ,
ਆਪੇ ਲੈ ਜਾਣਗੇ ਜਿੰਨਾ ਨੂੰ ਲਗੀ ਪਿਆਰੀ, ਆਪੇ ਲੈ ਜਾਣਗੇ ਜਿੰਨਾ ਨੂੰ ਲਗੀ ਪਿਆਰੀ.......

 
♥ ਨਾਲੇ ਹੂੰ ਕਰ ਕੇ ਨਾਲੇ ਹਾਂ ਕਰ ਕੇ ,

ਨਾਲੇ ਹੂੰ ਕਰ ਕੇ ਨਾਲੇ ਹਾਂ ਕਰ ਕੇ ,

 ਗੇੜਾ ਦੇਦੇ ਨੀ ਮੁਟਿਆਰੇ ਲੰਬੀ ਬਾਂਹ ਕਰ ਕੇ, ਗੇੜਾ ਦੇਦੇ ਨੀ ਮੁਟਿਆਰੇ ਲੰਬੀ ਬਾਂਹ ਕਰ ਕੇ .......

♥ ਹਰੇ ਹਰੇ ਘਾ ਉਤੇ ਸੱਪ ਫੂਕਾਂ ਮਾਰਦਾ,

ਹਰੇ ਹਰੇ ਘਾ ਉਤੇ ਸੱਪ ਫੂਕਾਂ ਮਾਰਦਾ,  
ਭਜੋ ਵੀਰੋ ਵੇ ਬਾਪੁ ਕੱਲਾ ਮੱਝਾਂ ਚਾਰਦਾ,

ਭਜੋ ਵੀਰੋ ਵੇ ਬਾਪੁ ਕੱਲਾ ਮੱਝਾਂ ਚਾਰਦਾ 

♥ ਸੌਰੇ ਕੋਲੋਂ ਸੰਗਾ ਨੀ ਪਤਿਓਰੇ ਕੋਲੋਂ ਸੰਗਾ, 

 ਸੌਰੇ ਕੋਲੋਂ ਸੰਗਾ ਨੀ ਪਤਿਓਰੇ ਕੋਲੋਂ ਸੰਗਾ,

ਜੇਠਾ ਵੇ ਦੇਦੇ 5 ਰੁਪਏ ਮੈਂ ਕਰਵਾੳਨੀਆਂ ਨੇ ਵੰਗਾ, ਜੇਠਾ ਵੇ ਦੇਦੇ 5 ਰੁਪਏ ਮੈਂ ਕਰਵਾੳਨੀਆਂ ਨੇ ਵੰਗਾ.......

♥ ਜਾ ਵੇ ਢੋਲਣਾ ਮੈਂ ਨੀ ਬੋਲਨਾ,

ਜਾ ਵੇ ਢੋਲਣਾ ਮੈਂ ਨੀ ਬੋਲਨਾ , 
ਤੇਰੀ ਮੇਰੀ ਬਸ ਵੇ ,
ਰਾਤੀ ਕਿਥੇ ਗਿਆ ਸੀ, ਕਿਥੇ ਗਿਆ ਸੀ ਦਸ ਵੇ ,

ਰਾਤੀ ਕਿਥੇ ਗਿਆ ਸੀ, ਕਿਥੇ ਗਿਆ ਸੀ ਦਸ ਵੇ ....

♥ ਅੰਬ ਦੀ ਟੀਸੀ ਤੇ ਤੋਤਾ ਬੈਠਾ,

 ਅੰਬ ਦੀ ਟੀਸੀ ਤੇ ਤੋਤਾ ਬੈਠਾ,

 ਅੰਬ ਪੱਕਣ ਨਾ ਦੇਵੇ,

ਨੀ ਸੋਹਣੀ ਭਾਬੀ ਨੂੰ ਦਿਓਰ ਵਸਣ ਨਾ ਦੇਵੇ,

ਨੀ ਸੋਹਣੀ ਭਾਬੀ ਨੂੰ ਦਿਓਰ ਵਸਣ ਨਾ ਦੇਵੇ .......

♥ ਗੱਡੇ ਗਡੇਰੇ ਵਾਲਿਆ,
ਗੱਡੀ ਹੋਲੀ-ਹੋਲੀ ਤੋਰ,
ਗੱਡੇ ਗਡੇਰੇ ਵਾਲਿਆ,
ਗੱਡੀ ਹੋਲੀ-ਹੋਲੀ ਤੋਰ
ਮੇਰੇ ਹਿੱਲਣ ਕੱਨਾਂ ਦੀਆਂ ਵਾਲੀਆਂ,
ਮੇਰੇ ਦਿਲ ਵਿਚ ਪੈਂਦਾ ਹੌਲ,
ਮੇਰਾ ਮਾਹੀ ਘਰ ਵਾ ਮੈਂ ਘਰ ਵਾਲੇ ਦੀ ਡੋਰ,
ਮੇਰਾ ਮਾਹੀ ਘਰ ਵਾ ਮੈਂ ਘਰ ਵਾਲੇ ਦੀ ਡੋਰ...........

♥ ਮੇਰੀ ਬੜੀ ਕਪੱਤੀ ,
ਮੈਨੂੰ ਪਾੳਣ ਨਾ ਦੇਵੇ ਜੁੱਤੀ l
ਮੇਰੀ ਬੜੀ ਕਪੱਤੀ ,
ਮੈਨੂੰ ਪਾੳਣ ਨਾ ਦੇਵੇ ਜੁੱਤੀ l
ਮੈਂ ਵੀ ਜੁੱਤੀ ਵਾ,
ਮੁੰਡਿਆ ਰਾਜ ਰਹਿ ਜਾਂ ਗੁਸੇ ,
ਤੇਰੀ ਮਾਂ ਖੜਕਾੳਣੀ ਵਾ l
ਮੁੰਡਿਆ ਰਾਜ ਰਹਿ ਜਾਂ ਗੁਸੇ ,
ਤੇਰੀ ਮਾਂ ਖੜਕਾੳਣੀ ਵਾ ...........!!!!!!!!!

♥ ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਫੀਤਾ,

ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਫੀਤਾ,

ਮਾਹੀ ਮੇਰਾ ਨਿੱਕਾ ਜਿਹਾ, ਅਸੀ ਖਿੱਚ ਕੇ ਬਰਾਬਰ ਕੀਤਾ.....

 ♥  ਬਾਰੀਂ ਬਰਸੀਂ ਖੱਟਣ ਗਿਆ ਸੀ,

ਬਾਰੀਂ ਬਰਸੀਂ ਖੱਟਣ ਗਿਆ ਸੀ,

ਖੱਟ ਕੇ ਲਿਆਇਆ ਪੱਖੀਆਂ,

ਘੁੰਡ ਵਿੱਚ ਕੈਦ ਕੀਤੀਆਂ, ਗੋਰਾ ਰੰਗ ਤੇ ਸ਼ਰਬਤੀ ਅੱਖੀਆਂ........